ਭੰਗੜੇ ਪਾ-ਪਾ ਕਰਵਾਇਆ ਵਿਆਹ, ਘਰ ਲਿਆਂਦੀ ਵਹੁਟੀ, ਪਰ ਸੁਹਾਗਰਾਤ ਤੋਂ ਪਹਿਲਾਂ ਇਹ ਕੀ ਹੋ ਗਿਆ! |OneIndia Punjabi

2024-02-09 7

ਇਨ੍ਹੀਂ ਦਿਨੀਂ ਦੇਸ਼ ਭਰ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਹਰ ਰੋਜ਼ ਜੋੜੇ ਵਿਆਹ ਦੇ ਬੰਧਨ ‘ਚ ਬੱਝ ਕੇ ਨਵੇਂ ਜੀਵਨ ਦੀ ਸ਼ੁਰੂਆਤ ਕਰ ਰਹੇ ਹਨ ਪਰ ਇਸ ਦੌਰਾਨ ਬਿਹਾਰ ‘ਚ ਵਿਆਹ ਨਾਲ ਜੁੜਿਆ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਹੈ। ਇਸ ਕਹਾਣੀ ਵਿਚ ਬੈਂਕ ਕਰਮਚਾਰੀ ਵਿਆਹ ਤੋਂ ਇਕ ਦਿਨ ਬਾਅਦ ਹੀ ਲਾਪਤਾ ਹੋ ਗਿਆ ਸੀ। ਲਾੜੀ ਉਸ ਦੀ ਉਡੀਕ ਕਰ ਰਹੀ ਸੀ, ਪਰ ਲਾੜਾ ਕਿਤੇ ਨਹੀਂ ਮਿਲਿਆ।ਇਸ ਖ਼ਬਰ ਨਾਲ ਦੋਵਾਂ ਧਿਰਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਦੀ ਸ਼ਿਕਾਇਤ ਅਹੀਆਪੁਰ ਥਾਣੇ ‘ਚ ਕੀਤੀ ਹੈ। ਪੁਲਿਸ ਲਾਪਤਾ ਬੈਂਕ ਮੁਲਾਜ਼ਮ ਦੇ ਮੋਬਾਈਲ ਦੇ ਸੀਡੀਆਰ ਵਿਸ਼ਲੇਸ਼ਣ ਦੇ ਆਧਾਰ ’ਤੇ ਉਸ ਦੀ ਭਾਲ ਕਰਨ ਵਿੱਚ ਲੱਗੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਹੀਆਪੁਰ ਥਾਣਾ ਖੇਤਰ ਦੇ ਸ਼ਾਹਬਾਜ਼ਪੁਰ ਪਿੰਡ ਦਾ ਰਹਿਣ ਵਾਲਾ ਸ਼ਾਹੀ ਆਦਿਤਿਆ ਜੋ ਕਿ ਭਾਗਲਪੁਰ ਦੇ ਐਸਬੀਆਈ ਬੈਂਕ ਵਿੱਚ ਕੰਮ ਕਰਦਾ ਹੈ, ਵਿਆਹ ਲਈ ਆਪਣੇ ਘਰ ਆਇਆ ਸੀ। ਉਸ ਦਾ 4 ਤਰੀਕ ਨੂੰ ਵਿਆਹ ਹੋਇਆ ਸੀ ਅਤੇ ਅੱਜ ਉਸ ਦੀ ਰਿਸੈਪਸ਼ਨ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਘਰੋਂ ਲਾਪਤਾ ਹੋ ਗਿਆ।
.
The wedding was done wearing Bhangra, the bride was brought home, but what happened before Suhagrat!
.
.
.
#biharnews #latestnews #punjabnews
~PR.182~

Videos similaires